ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੇਤ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ

    0
    179

    ਬਠਿੰਡਾ, ਜਨਗਾਥਾ ਟਾਇਮਜ਼: (ਰਵਿੰਦਰ)

    ਸ਼ਨਿਚਰਵਾਰ ਨੂੰ ਪਿੰਡ ਜੇਠੂਕੇ ਦੇ ਖੇਤ ਮਜ਼ਦੂਰ ਮਿੱਠੂ ਸਿੰਘ ਪੁੱਤਰ ਜੀਤ ਸਿੰਘ ਉਮਰ 68 ਸਾਲ ਨੇ ਕਰਜ਼ੇ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਕੀੜੇਮਾਰ ਦਵਾਈ ਪੀ ਕੇ ਖੁਦਕਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਆਗੂ ਨਿੱਕਾ ਜੇਠੂਕੇ ਨੇ ਦੱਸਿਆ ਕਿ ਉਕਤ ਖੇਤ ਮਜ਼ਦੂਰ ਜ਼ਮੀਨ ਠੇਕੇ ਉਪਰ ਲੈ ਕੇ ਖੇਤੀ ਕਰਦਾ ਸੀ ਜਿਸ ਵਿਚ ਲਗਾਤਾਰ ਘਾਟਾ ਪੈਂਦਾ ਆ ਰਿਹਾ ਸੀ। ਉਸ ਨੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦਾ ਕਰੀਬ ਛੇ ਲੱਖ ਰੁਪਏ ਕਰਜ਼ਾ ਦੇਣਾ ਸੀ। ਖੇਤੀ ਵਿੱਚ ਪਏ ਲਗਾਤਾਰ ਘਾਟੇ ਕਾਰਨ ਉਸ ਦੇ ਸਿਰ ਉੱਪਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਸੀ ਜਿਸ ਕਾਰਨ ਲਗਾਤਾਰ ਮਿੱਠੂ ਸਿੰਘ ਪਰੇਸ਼ਾਨ ਰਹਿੰਦਾ ਸੀ।

    ਕਿਸਾਨ ਆਗੂ ਨੇ ਦੱਸਿਆ ਕਿ ਕੋਰੋਨਾ ਕਾਰਨ ਪਰਿਵਾਰ ਲਗਾਤਾਰ ਦਿਹਾੜੀ ਕਰਨ ਤੋਂ ਵਾਝਾਂ ਹੋ ਚੁੱਕਾ ਸੀ, ਕਿਉਂਕਿ ਕੋਰੋਨਾ ਕਾਰਨ ਕੰਮਕਾਰ ਬਿਲਕੁਲ ਬੰਦ ਹੋ ਚੁੱਕੇ ਹਨ ਜਿਸ ਕਾਰਨ ਪਰਿਵਾਰ ਭੁੱਖਮਰੀ ਦੀ ਜ਼ਿੰਦਗੀ ਬਤੀਤ ਕਰ ਸੀ। ਇਸੇ ਕਾਰਨ ਸ਼ਨਿਚਰਵਾਰ ਨੂੰ ਮਿੱਠੂ ਸਿੰਘ ਆਪਣੇ ਘਰ ਪਈ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ 10 ਲੱਖ ਰੁਪਿਆ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਰੇ ਕਰਜੇ ਤੇ ਲੀਕ ਮਾਰੀ ਜਾਵੇ।

    LEAVE A REPLY

    Please enter your comment!
    Please enter your name here