ਉੱਘੇ ਪੱਤਰਕਾਰ ਸਤਨਾਮ ਮਾਣਕ ਕਰਨਗੇ ਅੰਤਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਸ਼ਮੂਲੀਅਤ

  0
  49

  ਮਾਹਿਲਪੁਰ  (ਸੇਖੋਂ ) – ਸਿੱਖ  ਐਜੂਕੇਸ਼ਨਲ ਕੌਂਸਲ ਮਾਹਿਲਪੁਰ ਅਧੀਨ  ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ• ਦੇ ਸਹਿਯੋਗ ਨਾਲ 8-9 ਫਰਵਰੀ ਨੂੰ ਸਮਕਾਲੀ ਪੰਜਾਬੀ ਸਾਹਿਤ ਵਿਸ਼ੇ ‘ਤੇ ਕਰਵਾਈ ਜਾ ਰਹੀ ਅੰਤਰ ਰਾਸ਼ਟਰੀ ਪੰਜਾਬੀ ਕਾਨਫਰੰਸ ਵਿਚ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਅਤੇ ਉੱਘੇ ਪੱਤਰਕਾਰ ਸਤਨਾਮ ਮਾਣਕ ਸ਼ਮੂਲੀਅਤ ਕਰਨਗੇ।  ਇਸ ਸਬੰਧੀ ਅੱਜ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ,ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਅਤੇ ਕਾਨਫਰੰਸ ਦੇ ਕਨਵੀਨਰ ਪ੍ਰੋ ਜੇ.ਬੀ. ਸੇਖੋਂ ਨੇ ਸ੍ਰੀ ਸਤਨਾਮ ਮਾਣਕ ਨਾਲ ਭੇਟ ਵਾਰਤਾ ਕੀਤੀ ਅਤੇ ਕਾਨਫਰੰਸ ਦੀ ਰੂਪ ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ੍ਰੀ ਮਾਣਕ ਨੇ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਾਨਫਰੰਸ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਆਪਣੇ ਸੁਝਾਅ ਦਿੱਤੇ। ਉਨ•ਾਂ ਕਿਹਾ ਕਿ ਕਾਲਜ ਪੱਧਰ ‘ਤੇ ਅਜਿਹੀ ਕਾਨਫਰੰਸ ਕਰਵਾਉਣਾ ਪੰਜਾਬੀ ਮਾਂ ਬੋਲੀ,ਸਾਹਿਤ ਅਤੇ ਸਭਿਆਚਾਰ ਦੀ ਸੇਵਾ ਹੈ ਜਿਸ ਨਾਲ ਭਾਸ਼ਾ ਅਤੇ ਸਾਹਿਤ ਸਬੰਧੀ ਮੁੱਦਿਆਂ ‘ਤੇ ਸੰਵਾਦ ਰਚਾਉਣ ਲਈ ਇਕ ਵਧੀਆ ਮੰਚ ਮੁਹੱਇਆ ਹੁੰਦਾ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਸਤਨਾਮ ਮਾਣਕ ਨੂੰ ਕਾਨਫਰੰਸ ਦਾ ਸੱਦਾ ਪੱਤਰ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਸੰਪਾਦਨਾ ਹੇਠ ਕੱਢਿਆ ਜਾਂਦਾ ਮੈਗਜ਼ੀਨ ‘ਗੋਬਿੰਦ ਨਿਧੀ’ ਭੇਟ ਕੀਤਾ।ਪ੍ਰਿੰ ਪਰਵਿੰਦਰ ਸਿੰਘ ਨੇ ਕਿਹਾ ਕਾਨਫਰੰਸ ਦੇ ਪਹਿਲੇ ਦਿਨ ਤਕੀਨੀਕੀ ਸੈਸ਼ਨਾਂ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਵੀਆਂ ਵਲੋਂ ਕਵੀ ਦਰਬਾਰ ਪੇਸ਼ ਕੀਤਾ ਜਾਵੇਗਾ ਅਤੇ ਇਕ ਨਾਟਕ ਦੀ ਪੇਸ਼ਕਾਰੀ ਵੀ ਹੋਵੇਗੀ। ਇਸ ਮੌਕੇ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਮਾਹਿਲਪੁਰ ਕਾਲਜ ਨੇ ਸਾਹਿਤ ਅਕਾਦਮੀ ਐਵਾਰਡ ਜੇਤੂ ਗੁਲਜ਼ਾਰ ਸੰਧੂ ਅਤੇ ਪ੍ਰਸਿੱਧ ਕਵੀ ਅਜਾਇਬ ਕਮਲ ਵਰਗੇ ਸਾਹਿਤਕਾਰ ਪੈਦਾ ਕੀਤੇ ਹਨ ਜਿੱਥੇ ਅਜਿਹੇ ਸਮਾਰੋਹ ਕਰਵਾਉਣ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ।
  ਕੈਪਸ਼ਨ- ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਸਤਨਾਮ ਮਾਣਕ ਅਤੇ ਸਕੱਤਰ ਦੀਪਕ ਬਾਲੀ ਨੂੰ ਕਾਨਫਰੰਸ ਸਬੰਧੀ ਸੱਦਾ ਪੱਤਰ ਦਿੰਦੇ ਹੋਏ ਪ੍ਰਿੰ ਪਰਵਿੰਦਰ ਸਿੰਘ, ਪ੍ਰੋ ਜੇ ਬੀ ਸੇਖੋਂ ਅਤੇ ਡਾ. ਜਸਵਿੰਦਰ ਸਿੰਘ।

  LEAVE A REPLY

  Please enter your comment!
  Please enter your name here