ਇਸ ਮਹੀਨੇ ਸਰਕਾਰ ਦੇ ਸਕਦੀ ਹੈ 1 ਕਰੋੜ ਫ੍ਰੀ ਐੱਲਪੀਜੀ ਸਿਲੰਡਰ, ਜਾਣੋ ਕਿਵੇਂ ਕਰੀਏ ਅਪਲਾਈ

    0
    132

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਭਾਰਤ ਸਰਕਾਰ ਪ੍ਰਧਾਨ ਮੰਤਰੀ ਉਜੱਵਲਾ ਯੋਜਨਾ ਤਹਿਤ ਦੇਸ਼ ਦੇ 1 ਕਰੋੜ ਪਰਿਵਾਰਾਂ ਨੂੰ ਮੁਫ਼ਤ ‘ਚ ਐੱਲਪੀਜੀ ਸਿਲੰਡਰ ਦੇ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਉਜੱਵਲਾ ਯੋਜਨਾ ਦੇ ਵਿਸਤਾਰ ਦਾ ਐਲਾਨ ਕੀਤਾ ਸੀ। ਹੁਣ ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਜੂਨ ਦੇ ਦੂਜੇ ਹਫ਼ਤੇ ਤੋਂ ਇਸ ਯੋਜਨਾ ਦਾ ਅਗਲਾ ਪੜਾਅ ਸ਼ੁਰੂ ਕਰ ਸਕਦੀ ਹੈ। ਬਿਜਨੈਸ ਸਟੈਂਡਰਡ ਮੁਤਾਬਿਕ ਉਜੱਵਲਾ ਯੋਜਨਾ ਦਾ ਮੌਜੂਦਾ ਪੜਾਅ ਵੀ ਪਹਿਲਾਂ ਵਰਗਾ ਹੋਵੇਗਾ। ਨਿਯਮਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਯੋਜਨਾ ਲਈ ਕਿਵੇਂ ਅਪਲਾਈ ਕਰ ਸਕਦੇ ਹਨ ਤੇ ਇਸ ਦੇ ਕੀ ਫਾਇਦੇ ਹਨ।

    ਭਾਰਤ ਸਰਕਾਰ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਉਜੱਵਲਾ ਯੋਜਨਾ ਤਹਿਤ ਘਰੇਲੂ ਰਸੋਈ ਗੈਸ ਕੁਨੈਕਸ਼ਨ ਦਿੰਦੀ ਹੈ। ਇਹ ਯੋਜਨਾ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਗੈਸ ਦੇ ਕੁਨੈਕਸ਼ਨ ਨੂੰ ਪਰਿਵਾਰ ਦੀ ਔਰਤਾਂ ਦੇ ਨਾਂ ‘ਤੇ ਜਾਰੀ ਕੀਤਾ ਜਾਂਦਾ ਹੈ। ਇਸ ਨਾਲ ਔਰਤਾਂ ਦੇ ਸਸ਼ਕਤੀਕਰਨ ‘ਚ ਮਦਦ ਮਿਲਦੀ ਹੈ। ਖ਼ਾਸ ਕਰ ਪੇਂਡੂ ਖੇਤਰਾਂ ‘ਚ ਔਰਤਾਂ ਨੂੰ ਇਸ ਯੋਜਨਾ ਨਾਲ ਬਹੁਤ ਫਾਇਦਾ ਹੋਇਆ ਹੈ।

    ਕੌਣ ਕਰ ਸਕਦਾ ਹੈ ਅਪਲਾਈ –

    ਬੀਪੀਐੱਲ ਪਰਿਵਾਰ ਦੀ ਕੋਈ ਵੀ ਔਰਤ ਇਸ ਯੋਜਨਾ ਤਹਿਤ ਗੈਸ ਕੁਨੈਕਸ਼ਨ ਲੈਣ ਲਈ ਅਪਲਾਈ ਕਰ ਸਕਦਾ ਹੈ। ਪ੍ਰਧਾਨ ਮੰਤਰੀ ਉੱਜਵਲਾ ‘ਚ ਅਪਲਾਈ ਲਈ ਕੋਲ ਦੇ ਐੱਲਪੀਜੀ ਕੇਂਦਰ ‘ਚ ਨੋ ਯੋਰ ਕਸਟਮਰ ਯਾਨੀ ਕੇਵਾਈਸੀ ਫਾਰਮ ਜਮ੍ਹਾਂ ਕਰਨਾ ਹੋਵੇਗਾ। ਇਸ ਨਾਲ ਹੀ ਜਨ ਧਨ ਬੈਂਕ ਅਕਾਊਂਟ ਨੰਬਰ, ਘਰ ਦੇ ਸਾਰੇ ਮੈਂਬਰਾਂ ਦਾ ਅਕਾਊਂਟ ਨੰਬਰ, ਆਧਾਰ ਨੰਬਰ ਤੇ ਘਰ ਦਾ ਪਤਾ ਦੱਸਣਾ ਪੈਂਦਾ ਹੈ। ਅਪਲਾਈ ਦੇ ਸਮੇਂ ਤੁਹਾਨੂੰ 14.2 ਕਿੱਲੋਗ੍ਰਾਮ ਦੇ ਸਿਲੰਡਰ ‘ਤੇ 5 ਕਿੱਲੋ ਵਾਲੇ ਛੋਟੇ ਸਿਲੰਡਰ ‘ਚੋਂ ਕਿਸੇ ਇਕ ਦੀ ਚੋਣ ਕਰਨੀ ਪੈਂਦੀ ਹੈ। ਇਸ ਯੋਜਨਾ ‘ਚ ਅਪਲਾਈ ਕਰਨ ਲਈ ਇਸ ਦਾ ਫਾਰਮ ਪ੍ਰਧਾਨ ਮੰਤਰੀ ਉਜੱਵਲਾ ਯੋਜਨਾ ਦੀ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।

    LEAVE A REPLY

    Please enter your comment!
    Please enter your name here