ਇਕੱਲੇ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਹੁਣ ਬਿਨਾਂ ਐਡਰਸ ਪਰੂਫ਼ ਦੇ ਮਿਲੇਗਾ ਐੱਲਪੀਜੀ ਸਿਲੰਡਰ

  0
  44

  ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

  ਐੱਲਪੀਜੀ ਸਿਲੰਡਰ ਅੱਜ ਦੇ ਸਮੇਂ ‘ਚ ਸਾਡੀ ਮੂਲਭੂਤ ਜ਼ਰੂਰਤਾਂ ‘ਚ ਸ਼ਾਮਲ ਹੋ ਚੁੱਕਾ ਹੈ। ਖ਼ਾਸਕਰ ਉੱਜਵਲਾ ਯੋਜਨਾ ਆਉਣ ਤੋਂ ਬਾਅਦ ਭਾਰਤ ਦੇ ਜ਼ਿਆਦਾਤਰ ਘਰਾਂ ‘ਚ ਗੈਸ ‘ਚ ਹੀ ਖਾਣਾ ਬਣਦਾ ਹੈ। ਐੱਲਪੀਜੀ ਸਿਲੰਡਰ ਖ਼ਰੀਦਣ ਲਈ ਘਰ ਦਾ ਪਤਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਹੁਣ ਤੁਸੀਂ ਬਿਨਾਂ ਐਡਰੈੱਸ ਪਰੂਫ ਦੇ ਵੀ ਗੈਸ ਖ਼ਰੀਦ ਸਕੋਗੇ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਗਾਹਕ 5 ਕਿੱਲੋਗ੍ਰਾਮ ਵਾਲਾ ਛੋਟਾ ਗੈਸ ਸਿਲੰਡਰ ਬਿਨਾਂ ਐਡਰਸ ਪਰੂਫ਼ ਦੇ ਖ਼ਰੀਦ ਸਕਣਗੇ। ਸ਼ਹਿਰਾਂ ‘ਚ ਇਕੱਲਿਆਂ ਰਹਿ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਤੋਂ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ।

  ਕਿਵੇਂ ਕਰੀਏ ਅਪਲਾਈ –

  ਪ੍ਰਧਾਨ ਮੰਤਰੀ ਉੱਜਵਲਾ ਗੈਸ ਕੁਨੈਕਸ਼ਨ ਤੋਂ ਅਪਲਾਈ ਕਰ ਕੇ ਫਾਰਮ ਡਾਊਨਲੋਡ ਕਰੋ। ਸਾਰੀ ਜਾਣਕਾਰੀਆਂ ਦੇਣ ਤੋਂ ਬਾਅਦ ਆਪਣੇ ਕੇਵਾਈਸੀ ਫਾਰਮ ਨਜ਼ਦੀਕੀ ਐੱਲਪੀਜੀ ਕੇਂਦਰ ‘ਤੇ ਜਮ੍ਹਾਂ ਕਰੋ। ਹੁਣ ਜਨਧਨ ਬੈਂਕ, ਘਰ ਦੇ ਸਾਰੇ ਮੈਂਬਰਾਂ ਦੇ ਅਕਾਊਂਟ ਨੰਬਰ ਵਰਗੀ ਜ਼ਰੂਰੀ ਜਾਣਕਾਰੀ ਅਪਡੇਟ ਕਰ ਲੈਣ। 14.2 ਕਿੱਲੋਗ੍ਰਾਮ ਦਾ ਸਿਲੰਡਰ ਖ਼ਰੀਦਦੇ ਸਮੇਂ ਤੁਹਾਨੂੰ ਜੋ ਜਾਣਕਾਰੀਆਂ ਦੇਣੀਆਂ ਪੈਂਦੀਆਂ ਹਨ। ਉਹੀ ਜਾਣਕਾਰੀਆਂ ਤੁਹਾਨੂੰ ਇੱਥੇ ਦੇਣੀ ਹੋਵੇਗੀ।

  ਕਿਵੇਂ ਬੁੱਕ ਕਰੀਏ ਸਿਲੰਡਰ –

  ਏਜੰਸੀ ਤੋਂ ਖਰੀਦਣ ਤੋਂ ਇਲਾਵਾ ਰਿਫਿਲ ਲਈ ਬੁੱਕ ਵੀ ਕਰ ਸਕਦੇ ਹੋ ਜੋ ਕਾਫੀ ਆਸਾਨ ਹੈ। ਇਸ ਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਘਰ ਬੈਠੇ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ।

  – ਇੰਡੇਨ ਨੇ ਇਸ ਦੇ ਲਈ ਖਾਸ ਨੰਬਰ ਜਾਰੀ ਕੀਤਾ ਹੈ ਜੋ 8454955555 ਹੈ। ਦੇਸ਼ ਦੇ ਕਿਸੇ ਕੋਨੇ ‘ਚੋਂ ਵੀ ਇਸ ਨੰਬਰ ‘ਤੇ ਮਿਸਡ ਕਾਲ ਰਾਹੀਂ ਸਿਲੰਡਰ ਬੁੱਕ ਕਰਵਾ ਸਕਦੇ ਹੋ।
  – ਤੁਸੀਂ ਚਾਹੋ ਤਾਂ ਵ੍ਹਟਸਐਪ ਜ਼ਰੀਏ ਵੀ ਸਿਲੰਡਰ ਬੁੱਕ ਕਰਵਾ ਸਕਦੇ ਹੋ। ਰਿਫਿਲ ਟਾਈਪ ਕਰ ਕੇ ਤੁਸੀਂ 7588888824 ਨੰਬਰ ‘ਤੇ ਮੈਸੇਜ ਕਰ ਦਿਉਂ। ਤੁਹਾਡਾ ਸਿਲੰਡਰ ਬੁੱਕ ਹੋ ਜਾਵੇਗਾ।
  – 7718955555 ‘ਤੇ ਫੋਨ ਕਰ ਕੇ ਵੀ ਸਿਲੰਡਰ ਬੁੱਕ ਕਰਵਾ ਸਕਦੇ ਹੋ।

  LEAVE A REPLY

  Please enter your comment!
  Please enter your name here