ਆਈਡੋਨੇਸ਼ਨ ਸੋਸਾਇਟੀ ਦਾ ਨਵੇਂ ਸਾਲ ਦਾ ਕੈਲੰਡਰ ਰਿਲੀਜ

  0
  50

  ਹੁਸ਼ਿਆਰਪੁਰ (ਸ਼ਾਨੇ ) ਆਈਡੋਨੇਸ਼ਨ ਸੋਸਾਇਟੀ ਹੁਸ਼ਿਆਰਪੁਰ ਵੱਲੋ ਅੱਖਾਂ ਦਾਨ ਸਬੰਧੀ ਲੋਕਾਂ ਵਿੱਚ ਜਗਰੂਕਤਾ ਪੈਦਾ ਕਰਕੇ ਸਮਾਜ ਵਿੱਚ ਜਿਉਦੇ ਜੀਅ ਖੂਨਦਾਨ ਮਰਨ ਉਪਰੰਤ ਅੱਖਾਂ ਦਾ ਦਾਨ ਵਿਸ਼ੇ ਨੂੰ ਸਮਰਪਿਤ ਸਾਲ 2019 ਦਾ ਕਲੰਡਰ ਅੱਜ ਸਿਵਲ ਸਰਜਨ ਡਾ ਰੇਨੂ ਸੂਦ ਵੱਲੇ ਰਲੀਜ ਕੀਤਾ ਗਿਆ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ, ਡਾ ਰਜਿੰਦਰ ਰਾਜ , ਬਹਾਦਰ ਸਿੰਘ ਸੁਨੇਤ ਪ੍ਰਧਾਨ , ਜਸਵੀਰ ਸਿੰਘ ਜਨਰਲ ਸੈਕਟਰੀ , ਕਰਮਜੀਤ ਸਿੰਘ , ਬਲਜੀਤ ਸਿੰਘ, ਪੀ. ਏ. ਸਤਪਾਲ , ਮਾਸ ਮੀਡੀਆਂ ਤੋ ਗੁਰਵਿੰਦਰ ਸਿੰਘ ਤੇ ਹੋਰ ਅਫਸਰ ਮੌਜੂਦ ਸਨ ।

  ਸਿਵਲ ਸਰਜਨ ਵੱਲੋ ਇਸ ਮੋਕੇ ਸੁਸਾਇਟੀ ਦੇ ਮੈਬਰਾਂ ਦੀ ਪੰਜਾਬ ਨੂੰ ਕੋਰਨੀਆਂ ਮੁਕਤ ਹੋਣ ਤੇ ਪ੍ਰਸ਼ੰਸ਼ਾਂ ਕੀਤੀ ਅਤੇ ਉਹਨਾਂ ਕਿਹਾ ਕਿ ਸੰਸਥਾਂ ਦਾ ਅੱਖਾ ਦਾਨ ਕਰਨ ਵਾਲਾ ਕੰਮ ਬਹੁਤ ਸ਼ਲਾਘਾ ਯੋਗ ਹੈ । ਅੱਖਾਂ ਦਾਨ ਕਰਨ ਵਾਲਾ ਵਿਆਕਤੀ ਮਰਨ ਉਪਰੰਤ ਦੋ ਵਿਆਕਤੀਆਂ ਨੂੰ ਰੋਸ਼ਨੀ ਪ੍ਰਦਾਨ ਕਰਦਾ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਮੋਤੀਆਂ ਬਿੰਦ ਦਾ ਅਪਰੇਸ਼ਨ ਮੁਫਤ ਕੀਤੇ ਜਾਦੇ ਹਨ ।

  LEAVE A REPLY

  Please enter your comment!
  Please enter your name here