ਅਮਰੀਕਾ ਨੇ ਕਿਹਾ, ਪਰਮਾਣੂ ਹਥਿਆਰ ਵਾਰਤਾ ਦਾ ਵਿਰੋਧ ਕਰ ਰਿਹਾ ਹੈ ਚੀਨ

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਅਮਰੀਕਾ ਨੇ ਕਿਹਾ ਹੈ ਕਿ ਚੀਨ ਉਸ ਨਾਲ ਦੁਵੱਲੀ ਪਰਮਾਣੂ ਹਥਿਆਰ ਵਾਰਤਾ ਦਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਅਮਰੀਕਾ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਘੱਟ ਕਰਨ ਦੇ ਯਤਨ ਅੱਗੇ ਵਧਾਉਣਾ ਚਾਹੁੰਦਾ ਹੈ। ਅਮਰੀਕਾ ਦੇ ਹਥਿਆਰਬੰਦੀ ਰਾਜਦੂਤ ਰਾਬਰਟ ਵੁਡ ਨੇ ਸੰਯੁਕਤ ਰਾਸ਼ਠਰ ਦੇ ਇਕ ਸੰਮੇਲਨ ‘ਚ ਕਿਹਾ ਕਿ ਚੀਨ ਨੇ ਨਾਟਕੀ ਢੰਗ ਨਾਲ ਪਰਮਾਣੂ ਹਥਿਆਰਾਂ ਦਾ ਜ਼ਖ਼ੀਰਾ ਵਧਾਇਆ ਹੈ। ਇਸ ਦੇ ਬਾਵਜੂਦ ਇਹ ਮੰਦਭਾਗਾ ਹੈ ਕਿ ਉਹ ਪਰਮਾਣੂ ਜੋਖ਼ਮ ਘੱਟ ਕਨਰ ‘ਤੇ ਅਮਰੀਕਾ ਨਾਲ ਦੁਵੱਲੀ ਗੱਲਬਾਤ ਕਰਨ ਦਾ ਵਿਰੋਧ ਕਰ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਅਰਥਪੂਰਨ ਜਾਂ ਮਾਹਰਾਂ ਦੀ ਗੱਲ ਅਸੀਂ ਰੂਸ ਨਾਲ ਕਰ ਰਹੇ ਹਾਂ, ਉਸੇ ਤਰ੍ਹਾਂ ਦੀ ਗੱਲਬਾਤ ਕਰਨ ਪ੍ਰਤੀ ਚੀਨ ਦੀ ਇੱਚਾ ਨਹੀਂ ਹੈ। ਸਾਨੂੰ ਉਮੀਦ ਹੈ ਕਿ ਉਸ ਦੇ ਇਸ ਰੁਖ਼ ‘ਚ ਬਦਲਾਅ ਆਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਰੂਸ ਨੇ ਇਸ ਸਾਲ ਦੇ ਸ਼ੁਰੂ ‘ਚ ਹਥਿਆਰ ਕੰਟਰੋਲ ਦਾ ਸਮਝੌਤਾ ‘ਨਿਊ ਸਟਾਰਟ’ ਪੰਜ ਸਾਲ ਲਈ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।

    LEAVE A REPLY

    Please enter your comment!
    Please enter your name here