ਅਮਰੀਕਾ ’ਚ ਤੂਫ਼ਾਨ ਕਾਰਨ ਕਈ ਵਾਹਨਾਂ ਦੀ ਟੱਕਰ, ਹੁਣ ਤੱਕ 13 ਲੋਕਾਂ ਦੀ ਮੌਤ

  0
  77

  ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

  ਅਟਲਾਂਟਾ: ਅਮਰੀਕਾ ਦੇ ਅਲਬਾਮਾ ਸੂਬੇ ਵਿਚ ਆਏ ਚੱਕਰਵਾਤੀ ਤੂਫ਼ਾਨ ਕਾਰਨ ਹੋਏ ਹਾਦਸਿਆਂ ਵਿਚ 13 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਅਚਾਨਕ ਆਏ ਹੜ੍ਹ ਕਾਰਨ ਦਰਜਨਾਂ ਘਰ ਨੁਕਸਾਨੇ ਗਏ। ਅਲਬਾਮਾ ਸੂਬੇ ਦੀ ਬਟਲਰ ਕਾਉਂਟੀ ਦੇ ਕੋਰੋਨਰ ਵੇਨ ਗਾਰਲਾਕ ਨੇ ਕਿਹਾ ਕਿ ਸ਼ਨੀਵਾਰ ਨੂੰ ਦੱਖਣੀ ਮੋਂਟਗੁਮਰੀ ਵਿਚ ਕਰੀਬ 15 ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ 9 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਨਾਂਵਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।

  ਇਹ ਹਾਦਸਾ ਸ਼ਾਇਦ ਸੜਕਾਂ ’ਤੇ ਤਿਲਕਣ ਕਾਰਨ ਵਾਪਰਿਆ। ਇਸ ਹਾਦਸੇ ਵਿਚ ਇਕ ਵੈਨ ਵਿਚ ਸਵਾਰ 8 ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 17 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਹ ਵੈਨ ਦੁਰਵਿਵਹਾਰ ਅਤੇ ਅਣਦੇਖੀ ਦਾ ਸ਼ਿਕਾਰ ਹੋਏ ਬੱਚਿਆਂ ਲਈ ਅਲਬਾਮਾ ਸ਼ੈਰਿਫ ਐਸੋਸੀਏਸ਼ਨ ਵੱਲੋਂ ਸੰਚਾਲਿਤ ਇਕ ਯੁਵਾ ਸੰਗਠਨ ਨਾਲ ਸਬੰਧਤ ਸੀ। ਇਸ ਦੇ ਇਲਾਵਾ ਇਕ ਹੋਰ ਵਾਹਨ ਵਿਚ ਇਕ ਵਿਅਕਤੀ ਅਤੇ ਇਕ 9 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ।ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਸ ਦੌਰਾਨ ਟਸਕਲੋਸਾ ਸ਼ਹਿਰ ਦੇ ਘਰ ’ਤੇ ਇਕ ਦਰੱਖਤ ਡਿੱਗਣ ਨਾਲ 24 ਸਾਲਾ ਇਕ ਵਿਅਕਤੀ ਅਤੇ 3 ਸਾਲਾ ਬੱਚੇ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਮਿਸੀਸਿਪੀ ਖਾੜੀ ਤੱਟੀ ਖੇਤਰ ਵਿਚ 30 ਸੈਂਟੀਮੀਟਰ ਤੱਕ ਮੀਂਹ ਪਿਆ। ਉਤਰੀ ਜੋਰਜੀਆ, ਦੱਖਣੀ ਕੈਰੋਲੀਨਾ ਦੇ ਜ਼ਿਆਦਾਤਰ ਹਿੱਸਿਆ, ਉਤਰੀ ਕੈਰੋਲੀਨਾ ਤੱਟ ਅਤੇ ਦੱਖਣੀ ਅਲਬਾਮਾ ਦੇ ਕੁੱਝ ਹਿੱਸਿਆਂ ਅਤੇ ਫਲੋਰਿਡਾ ਪੈਨਹੈਂਡਲ ਵਿਚ ਐਤਵਾਰ ਨੂੰ ਅਚਾਨਕ ਹੜ੍ਹ ਆ ਗਿਆ।

   

  LEAVE A REPLY

  Please enter your comment!
  Please enter your name here