ਅਜਮੇਰ ਸਿੱਧੂ ਵਲੋਂ ਸੰਤ ਰਾਮ ਉਦਾਸੀ ਸਬੰਧੀ ਸੰਪਾਦਿਤ ਪੁਸਤਕ ਰਿਲੀਜ਼ ਕੀਤੀ ਗਈ

  0
  134

  ਗੜਸ਼ੰਕਰ ( ਸੇਖ਼ੋ) – ਪੰਜਾਬ ਦੀ ਜੁਝਾਰਵਾਦੀ ਕਵਿਤਾ ਦੇ ਮੁੱਖ ਕਵੀ ਮਰਹੂਮ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਕਹਾਣੀਕਾਰ ਅਜਮੇਰ ਸਿੱਧੂ ਵਲੋਂ ਸੰਪਾਦਿਤ ਕੀਤੀ ਪੁਸਤਕ ‘ਕ੍ਰਾਂਤੀ ਲਈ ਬਲਦਾ ਕਣ ਕਣ ਸੰਤ ਰਾਮ ਉਦਾਸੀ’ ਅੱਜ ਇੱਥੇ ਮੇਜਰ ਸਿੰਘ ਮੌਜੀ ਯਾਦਗਾਰੀ ਮਿਉਂਸਪਲ ਲਾਇਬਰੇਰੀ ਵਿਖੇ ਰਿਲੀਜ਼ ਕੀਤੀ ਗਈ।ਇਸ ਮੌਕੇ ਸਭਾ ਵਲੋਂ ਸਭ ਤੋਂ ਪਹਿਲਾਂ ਪਿਛਲੇ ਦਿਨ•ੀ ਵਿਛੜੇ ਸਾਹਿਤਕਾਰਾਂ ਗੁਰਚਰਨ ਰਾਮਪੁਰੀ,ਆਰਿਫ਼ ਗੋਬਿੰਦਪੁਰੀ ਅਤੇ ਪ੍ਰਿੰ ਸੁਰਜੀਤ ਸਿੰਘ ਰੰਧਾਵਾ ਨਮਿਤ ਸ਼ਰਧਾਂਜ਼ਲੀ  ਅਰਪਣ ਕਰਦਿਆਂ ਦੋ ਮਿੰਟ ਦਾ ਮੌਨ ਧਾਰਿਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ( ਸੇਖੋਂ) ਦੇ ਮੀਤ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ,ਡਾ. ਬਿੱਕਰ ਸਿੰਘ,ਪ੍ਰੋ ਰਜਿੰਦਰ ਸਿੰਘ ਸ਼ਾਮਿਲ ਹੋਏ। ਪੁਸਤਕ ਬਾਰੇ ਪਰਚਾ ਪੇਸ਼ ਕਰਦਿਆਂ ਪ੍ਰੋ ਜੇ ਬੀ ਸੇਖੋਂ ਨੇ ਕਿਹਾ ਕਿ ਇਹ ਕਿਤਾਬ ਸੰਤ ਰਾਮ ਉਦਾਸੀ ਦੇ ਸ਼ਖ਼ਸੀਅਤੇ ,ਸਾਹਿਤਕ ਯੋਗਦਾਨ ਸਮੇਤ ਜੁਝਾਰਵਾਦੀ ਲਹਿਰ ਨੂੰ ਉਦਾਸੀ ਵਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦੇਣ ਲਈ ਇਕ ਇਤਿਹਾਸਿਕ ਦਸਤਾਵੇਜ਼ ਹੈ। ਉਨ•ਾਂ ਕਿਹਾ ਕਿ ਉਦਾਸੀ ਦੀ ਕਵਿਤਾ ਸ਼ਬਦਾਂ ਦੀਆਂ ਘੁੰਮਣਘੇਰੀਆਂ  ਦੀ ਥਾਂ ਸਮਾਜ ਨੂੰ ਹਕੀਕੀ ਤੌਰ ‘ਤੇ ਸੇਧ ਦੇਣ ਵਾਲੀ ਸੀ।ਪ੍ਰੋ ਵਰਿਆਣਵੀ ਨੇ ਉਦਾਸੀ ਦੇ ਜੀਵਨ ਬਾਰੇ ਅਜਿਹੀ ਕਿਤਾਬ ਸੰਪਾਦਤ ਕਰਨ ਵਾਲੇ ਅਜਮੇਰ ਸਿੱਧੂ ਨੂੰ ਵਧਾਈ ਦਿੱਤੀ। ਅਜਮੇਰ ਸਿੱਧੂ ਨੇ ਕਿਤਾਬ ਦੀ ਸਿਰਜਣ ਪ੍ਰਕ੍ਰਿਰਿਆ ਬਾਰੇ ਵਿਚਾਰ ਰੱਖੇ । ਇਸ ਮੌਕੇ ਸੰਤੋਖ ਸਿੰਘ ਵੀਰ ਜੀ,ਸ਼ਾਇਰ ਅਮਰੀਕ ਹਮਰਾਜ਼,ਅਵਤਾਰ ਸੰਧੂ,ਓਮ ਪ੍ਰਕਾਸ਼ ਜ਼ਖ਼ਮੀ,ਤਾਰਾ ਸਿੰਘ ਚੇੜਾ,ਸੁਖਜਿੰਦਰ ਸਿੰਘ, ਕ੍ਰਿਸ਼ਨ ਗੜ•ਸ਼ੰਕਰੀ,ਰਣਬੀਰ ਬੱਬਰ,ਸੁਰਿੰਦਰ ਮਹਿੰਦਵਾਣੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
  ਕੈਪਸ਼ਨ- ਅਜਮੇਰ ਸਿੱਧੂ ਦੀ ਪੁਸਤਰ ਰਿਲੀਜ਼ ਕਰਦੇ ਹੋਏ ਪ੍ਰਧਾਨਗੀ ਮੰਡਲ ।

  LEAVE A REPLY

  Please enter your comment!
  Please enter your name here