ਅਕਾਲੀ ਆਗੂ ਦੇ ਘਰ ਚੋਰੀ, 75 ਤੋਲੇ ਸੋਨਾ ਤੇ 1.25 ਲੱਖ ਨਗਦੀ ਗਾਇਬ

  0
  55

  ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

  ਵਿਧਾਨ ਸਭਾ ਹਲਕਾ ਲੰਬੀ ਦੇ ਨੇੜਲੇ ਪਿੰਡ ਤਪਾਖੇੜਾ ਵਿਚ ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਅਕਾਲੀ ਆਗੂ ਦੇ ਘਰੋਂ ਚੋਰ 75 ਤੋਲੇ ਸੋਨਾ ਤੇ ਨਗਦੀ ਲੈ ਕੇ ਫ਼ਰਾਰ ਹੋ ਗਏ ਹਨ।

  ਦੱਸਿਆ ਜਾ ਰਿਹਾ ਹੈ ਕਿ ਖਿੜਕੀ ਤੋੜ ਕੇ 75 ਤੋਲੇ ਸੋਨਾ ਅਤੇ ਕਰੀਬ ਸਵਾ ਲੱਖ ਰੁਪਏ ਚੋਰੀ ਕਰ ਲਏ। ਸੋਨੇ ਦੀ ਬਾਜ਼ਾਰ ਕੀਮਤ 37-38 ਲੱਖ ਰੁਪਏ ਦੱਸੀ ਜਾਂਦੀ ਹੈ।

  ਚੋਰਾਂ ਨੇ ਅਲਮਾਰੀਆਂ ਦੇ ਤਾਲੇ ਤੋੜੇ ਅਤੇ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਨਗਦੀ ’ਤੇ ਹੱਥ ਸਾਫ਼ ਕਰ ਗਏ। ਘਟਨਾ ਸਮੇਂ ਸਾਰੇ ਪਰਿਵਾਰਕ ਮੈਂਬਰ ਘਰ ਅੰਦਰ ਹੀ ਸੁੱਤੇ ਸਨ। ਨੀਟੂ ਤੱਪਾਖੇੜਾ ਨੇ ਦੱਸਿਆ ਕਿ ਉਹ ਅਕਾਲੀ ਦਲ ਦੇ ਚੰਡੀਗੜ੍ਹ ਵਿਖੇ ਧਰਨੇ ਵਿੱਚ ਜਾਣ ਲਈ ਤੜਕੇ ਤਿੰਨ ਵਜੇ ਜਾਗਿਆ ਸੀ, ਤਦ ਉਸ ਨੂੰ ਚੋਰੀ ਦਾ ਪਤਾ ਲੱਗਿਆ। ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

  LEAVE A REPLY

  Please enter your comment!
  Please enter your name here